ਵਿਵਾਲਡੀ ਬਰਾਉਜ਼ਰ

4.6
99.1 ਹਜ਼ਾਰ ਸਮੀਖਿਆਵਾਂ
50 ਲੱਖ+
ਡਾਊਨਲੋਡ
ਸਮੱਗਰੀ ਰੇਟਿੰਗ
PEGI 3
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ

ਇਸ ਐਪ ਬਾਰੇ

ਵਿਵਾਲਡੀ ਨਵਾਂ ਨਿੱਜੀ ਵੈੱਬ ਬਰਾਉਜ਼ਰ ਹੈ ਜਿਸਨੂੰ ਲਚਕੀਲਾਪਨ ਧਿਆਨ 'ਚ ਰੱਖ ਕੇ ਤਿਆਰ ਕੀਤਾ ਗਿਆ ਹੈ। ਇਸ ਵਿੱਚ ਬਹੁਤ ਸਾਰੇ ਲਾਹੇਵੰਦ ਫੀਚਰ ਜਿਵੇਂ ਮਸ਼ਹੂਰੀ ਰੋਕੂ, ਟਰੈਕ ਹੋਣ ਤੋਂ ਰੱਖਿਆ, ਅਤੇ ਨਿੱਜੀ ਅਨੁਵਾਦ ਸ਼ਾਮਲ ਹਨ। ਨੋਟਸ ਤੇ ਪੰਨਾ ਕੈਦਕਰਨ ਵਰਗੇ ਸੰਦ ਜਿੱਥੇ ਫੇਰਬਦਲ ਲਈ ਤੁਹਾਨੂੰ ਕਈ ਮੌਕੇ ਦਿੰਦੇ ਹਨ ਓਥੇ ਹੀ ਸਮਾਂ ਵੀ ਬਚਾਉਂਦੇ ਹਨ। ਅਤੇ ਡੈਸਕਟਾਪ ਵਰਗੇ ਟੈਬ, ਡਾਰਕ/ਲਾਇਟ ਥੀਮਾਂ, ਅਤੇ ਖਾਕੇ ਦੀਆਂ ਹੋਰ ਚੋਣਾਂ ਇਸਨੂੰ ਆਪਣਾ ਬਣਾਉਣ ਦੀ ਥਾਂ ਦਿੰਦੀਆਂ ਹਨ। ਮੁਫਤ 'ਚ ਡਾਉਨਲੋਡ ਕਰੋ ਅਤੇ ਤੇਜ਼ੀ ਨਾਲ ਬਰਾਉਜ਼ ਕਰਨਾ ਸ਼ੁਰੂ ਕਰੋ।

🕵️‍♂️ ਨਿੱਜੀ ਬਰਾਉਜ਼ਿੰਗ

ਤੁਹਾਡਾ ਬਰਾਉਜ਼ਰ, ਤੁਹਾਡਾ ਕੰਮ। ਅਸੀਂ ਤੁਹਾਡੇ ਵਿਵਾਲਡੀ ਦੀ ਵਰਤੋਂ ਨੂੰ ਟਰੈਕ ਨਹੀਂ ਕਰਦੇ ਤੇ ਨਿੱਜੀ ਗੁੰਮਨਾਮ ਟੈਬ ਤੁਹਾਡੇ ਖੋਜ ਅਤੀਤ ਨੂੰ ਤੁਹਾਡੇ ਤੱਕ ਸੀਮਤ ਕਰਦੇ ਹਨ। ਨਿੱਜੀ ਟੈਬ ਵਰਤਣ ਸਮੇਂ ਖੋਜਾਂ, ਖੋਲ੍ਹੀਆਂ ਸਾਇਟਾਂ, ਕੁਕੀਆਂ ਤੇ ਆਰਜੀ ਫਾਈਲਾਂ ਨੂੰ ਸਾਂਭਿਆ ਨਹੀਂ ਜਾਂਦਾ।

💡 ਅਸਲ ਟੈਬ ਵਿਕਲਪ

ਆਪਣੇ ਟੈਬਾਂ ਦਾ ਪ੍ਰਬੰਧ ਕਰਨ ਲਈ ਟੈਬ ਪੱਟੀ (ਵੱਡੀਆਂ ਸਕਰੀਨਾਂ ਜਾਂ ਟੈਬਲਟਾਂ 'ਤੇ ਚੰਗਾ ਕੰਮ ਕਰਦਾ ਹੈ) ਜਾਂ ਟੈਬ ਸਵਿੱਚਰ ਦੀ ਚੋਣ ਕਰੋ। ਟੈਬ ਸਵਿੱਚਰ ਵਿੱਚ ਤੁਸੀਂ ਖੁੱਲ੍ਹੇ ਟੈਬਾਂ, ਨਿੱਜੀ ਟੈਬਾਂ ਤੇ ਬਰਾਉਜ਼ਰ ਵਿੱਚ ਹਾਲ ਹੀ ਵਿੱਚ ਬੰਦ ਕੀਤੇ ਜਾਂ ਹੋਰ ਡਿਵਾਇਸਾਂ 'ਤੇ ਖੁੱਲ੍ਹੇ ਹੋਏ ਟੈਬਾਂ ਨੂੰ ਲੱਭਣ ਲਈ ਤੇਜ਼ੀ ਨਾਲ ਸਵਾਈਪ ਕਰ ਸਕਦੇ ਹੋ।

⛔️ ਮਸ਼ਹੂਰੀਆਂ ਤੇ ਟਰੈਕਰਾਂ 'ਤੇ ਰੋਕ

ਵਿੱਚ ਬਣਿਆ ਮਸ਼ਹੂਰੀ ਰੋਕੂ ਵੈੱਬ 'ਤੇ ਮਸ਼ਹੂਰੀਆਂ ਤੇ ਟਰੈਕਰਾਂ ਨੂੰ ਤੁਹਾਡਾ ਪਿੱਛਾ ਕਰਨ ਤੋਂ ਰੋਕਦਾ ਹੈ - ਕਿਸੇ ਵਾਧੜੇ ਦੀ ਲੋੜ ਨਹੀਂ। ਇਹ ਤੁਹਾਡੇ ਬਰਾਉਜ਼ਰ ਨੂੰ ਵੀ ਤੇਜ਼ ਕਰਦਾ ਹੈ।

🏃‍♀️ ਤੇਜ਼ੀ ਨਾਲ ਬਰਾਉਜ਼ ਕਰੋ

ਆਪਣੇ ਮਨਪਸੰਦ ਬੁੱਕਮਾਰਕਾਂ ਨੂੰ ਨਵੇਂ ਟੈਬ ਪੰਨੇ 'ਤੇ ਸਪੀਡ ਡਾਇਲਾਂ ਵਜੋਂ ਇੱਕ ਟੈਪ ਦੀ ਦੂਰੀ 'ਤੇ ਰੱਖੋ। ਉਹਨਾਂ ਨੂੰ ਫੋਲਡਰਾਂ ਵਿੱਚ ਟਿਕਾਓ, ਖਾਕੇ ਦੇ ਵਿਕਲਪਾਂ ਦੀ ਚੋਣ ਕਰੋ, ਅਤੇ ਇਸਨੂੰ ਆਪਣਾ ਬਣਾ ਲਵੋ। ਤੁਸੀਂ ਵਿਵਾਲਡੀ ਦੀ ਪਤਾ ਪੱਟੀ ਵਿੱਚ ਟਾਈਪ ਕਰਦਿਆਂ ਖੋਜ ਇੰਜਣਾਂ ਨੂੰ ਉਹਨਾਂ ਦੇ ਕੱਚੇ-ਨਾਵਾਂ ਨਾਲ ਫਟਾਫਟ ਬਦਲ ਸਕਦੇ ਹੋ (ਜਿਵੇਂ ਡੱਕ-ਡੱਕ-ਗੋ ਲਈ 'd' ਜਾਂ ਵਿਕੀਪੀਡੀਆ ਲਈ 'w')।

🛠 ਵਿੱਚ ਬਣੇ-ਬਣਾਏ ਸੰਦ

ਵਿਵਾਲਡੀ ਵਿੱਚ ਬਣੇ-ਬਣਾਏ ਸੰਦ ਸ਼ਾਮਲ ਹਨ ਤਾਂ ਜੋ ਤੁਹਾਨੂੰ ਐਪ ਦੀ ਚੰਗੀ ਕਾਰਗੁਜ਼ਾਰੀ ਮਿਲੇ ਤੇ ਤੁਸੀਂ ਆਪਣੇ ਕੰਮ ਕਰਨ ਲਈ ਐਪਾਂ ਬਦਲਣ ਵਿੱਚ ਸਮਾਂ ਬਤੀਤ ਨਾ ਕਰੋ। ਇਹ ਹਨ:

- ਵਿਵਾਲਡੀ ਅਨੁਵਾਦ ਨਾਲ ਵੈੱਬਸਾਇਟਾਂ ਦਾ ਨਿੱਜੀ ਅਨੁਵਾਦ ਕਰੋ (ਲਿੰਗਵਾਨੈਕਸ ਨਾਲ ਜਾਰੀ)।
- ਬਰਾਉਜ਼ ਕਰਦਿਆਂ ਨੋਟਸ ਬਣਾਓ ਅਤੇ ਉਹਨਾਂ ਨੂੰ ਆਪਣੀਆਂ ਸਾਰੀਆਂ ਡਿਵਾਇਸਾਂ 'ਤੇ ਸੁਰੱਖਿਅਤ ਢੰਗ ਨਾਲ ਸਮਕਾਲ ਕਰੋ।
- ਪੂਰੇ ਪੰਨੇ (ਜਾਂ ਸਿਰਫ ਦਿਖਦੇ ਭਾਗ) ਦੇ ਸਕਰੀਨਸ਼ਾਟ ਖਿੱਚੋ ਤੇ ਫੌਰਨ ਸਾਂਝੇ ਕਰੋ।
- ਡਿਵਾਇਸਾਂ ਦਰਮਿਆਨ ਕੜੀਆਂ ਸਾਂਝੀਆਂ ਕਰਨ ਲਈ QR ਕੋਡ ਸਕੈਨ ਕਰੋ।
- ਵੈੱਬ ਪੰਨੇ ਦੀ ਸਮੱਗਰੀ ਨੂੰ ਛਾਣਨੀਆਂ ਨਾਲ ਠੀਕ ਕਰਨ ਲਈ ਪੰਨੇ ਦੀਆਂ ਕਾਰਵਾਈਆਂ ਵਰਤੋ।

🍦 ਆਪਣੇ ਡਾਟੇ ਨੂੰ ਆਪਣੇ ਨਾਲ ਰੱਖੋ

ਵਿਵਾਲਡੀ ਵਿੰਡੋਜ਼, ਮੈਕ, ਲਾਈਨਕਸ 'ਤੇ ਵੀ ਹੈ! ਡਿਵਾਇਸਾਂ ਦਰਮਿਆਨ ਸਮਕਾਲ ਕਰਕੇ ਓਥੋਂ ਸ਼ੁਰੂ ਕਰੋ ਜਿੱਥੋਂ ਤੁਸੀਂ ਛੱਡਿਆ ਸੀ। ਖੁੱਲ੍ਹੇ ਟੈਬ, ਸਾਂਭੇ ਦਾਖਲੇ, ਬੁੱਕਮਾਰਕ ਤੇ ਨੋਟ ਬੇਰੋਕ ਤੁਹਾਡੀਆਂ ਸਾਰੀਆਂ ਡਿਵਾਇਸਾਂ 'ਤੇ ਸਿਰੇ-ਤੋਂ-ਸਿਰੇ ਤੱਕ ਇਨਕਰਿਪਸ਼ਨ ਰਾਹੀਂ ਸਮਕਾਲ ਹੁੰਦੇ ਹਨ ਅਤੇ ਇਸਨੂੰ ਅੱਗੇ ਪਾਸਵਰਡ ਨਾਲ ਰੱਖਿਅਤ ਕੀਤਾ ਜਾ ਸਕਦਾ ਹੈ।

ਵਿਵਾਲਡੀ ਬਰਾਉਜ਼ਰ ਦੇ ਸਾਰੇ ਫੀਚਰ

- ਇਨਕਰਿਪਟ ਕੀਤਾ ਸਮਕਾਲ
- ਮਸ਼ਹੂਰੀ ਰੋਕੂ
- ਪੰਨਾ ਕੈਦਕਰਨ
- ਮਨਪਸੰਦਾਂ ਲਈ ਸਪੀਡ ਡਾਇਲ ਸ਼ਾਰਟਕੱਟ
- ਨੋਟਸ, ਰਿਚ ਟੈਕਸਟ ਸਹਿਯੋਗ ਸੰਗ
- ਨਿੱਜੀ ਟੈਬ
- ਡਾਰਕ ਮੋਡ
- ਬੁੱਕਮਾਰਕ ਪ੍ਰਬੰਧਕ
- QR ਕੋਡ ਸਕੈਨਰ
- ਬਾਹਰੀ ਡਾਉਨਲੋਡ ਪ੍ਰਬੰਧਕ ਦਾ ਸਮਰਥਨ
- ਹਾਲ ਹੀ ਵਿੱਚ ਬੰਦ ਕੀਤੇ ਟੈਬ
- ਖੋਜ ਇੰਜਣਾਂ ਦੇ ਕੱਚੇ-ਨਾਂ
- ਪਾਠਕ ਦਿੱਖ
- ਕਲੋਨ ਟੈਬ
- ਪੰਨੇ ਦੀਆਂ ਕਾਰਵਾਈਆਂ
- ਭਾਸ਼ਾ ਚੋਣਕਾਰ
- ਡਾਉਨਲੋਡ ਪ੍ਰਬੰਧਕ
- ਬਾਹਰ ਨਿਕਲਣ ਸਮੇਂ ਆਪਣੇ-ਆਪ ਬਰਾਉਜ਼ਿੰਗ ਡਾਟਾ ਸਾਫ ਕਰਨਾ
- WebRTC ਲੀਕ ਹੋਣ ਤੋਂ ਸੁਰੱਖਿਆ
- ਕੁਕੀ ਬੈਨਰਾਂ ਦੀ ਰੋਕ
- 🕹 ਵਿੱਚ ਬਣੀ-ਬਣਾਈ ਆਰਕੇਡ (ਗੇਮ)

ਵਿਵਾਲਡੀ ਦੇ ਬਹੁਤ ਸਾਰੇ ਫੀਚਰ ਤੁਹਾਡੇ ਵਰਗੇ ਵਰਤੋਂਕਾਰਾਂ ਦੀਆਂ ਬੇਨਤੀਆਂ ਦਾ ਹੀ ਨਤੀਜਾ ਹਨ। ਤੁਹਾਡਾ ਸੰਪੂਰਨ ਬਰਾਉਜ਼ਰ ਕਿਵੇਂ ਦਾ ਹੋਵੇਗਾ? ਫੀਚਰ ਦੀ ਬੇਨਤੀ ਭੇਜੋ: https://vvld.in/feature-request.

✌️ ਵਿਵਾਲਡੀ ਕੌਣ ਹੈ?

ਅਸੀਂ ਸਭ ਤੋਂ ਵੱਧ ਫੀਚਰਾਂ ਵਾਲਾ, ਅਨੁਕੂਲਯੋਗ ਬਰਾਉਜ਼ਰ ਬਣਾ ਰਹੇ ਹਾਂ ਅਤੇ ਸਾਡੇ ਦੋ ਅਸੂਲ ਨੇ: ਪਰਦੇਦਾਰੀ ਮੁੱਢਲੀ ਹੈ ਤੇ ਬਾਕੀ ਸਭ ਕੁਝ ਵਿਕਲਪ ਹੈ। ਅਸੀਂ ਤੁਹਾਨੂੰ ਟਰੈਕ ਨਹੀਂ ਕਰਦੇ ਅਤੇ ਮੰਨਦੇ ਹਾਂ ਕਿ ਨਿੱਜੀ ਤੇ ਸੁਰੱਖਿਅਤ ਸਾਫਟਵੇਅਰ ਹੱਕ ਹੋਣਾ ਚਾਹੀਦਾ ਹੈ, ਛੋਟ ਨਹੀਂ। ਅਸੀਂ ਇਹ ਵੀ ਮੰਨਦੇ ਹਾਂ ਕਿ ਸਾਫਟਵੇਅਰ ਉਸਨੂੰ ਵਰਤਣੇ ਵਾਲੇ ਵਿਅਕਤੀ ਵਾਂਗ ਵਿਲੱਖਣ ਹੋਣਾ ਚਾਹੀਦਾ ਹੈ। ਤੁਸੀਂ ਵਿਵਾਲਡੀ ਕਿਵੇਂ ਕੰਮ ਕਰੇਗਾ, ਉਸਦੇ ਫੀਚਰਾਂ ਤੇ ਦਿੱਖ ਦੀ ਚੋਣ ਕਰਦੇ ਹੋ। ਆਖਰਕਾਰ ਇਹ ਤੁਹਾਡਾ ਬਰਾਉਜ਼ਰ ਹੈ।

ਵਿਵਾਡਲੀ ਦਾ ਪੂਰਾ ਲਾਹਾ ਲੈਣ ਲਈ ਸਾਡੇ ਡੈਸਕਟਾਪ ਸੰਸਕਰਨ ਨਾਲ ਸਮਕਾਲ ਕਰੋ। ਇਹ ਮੁਫਤ ਹੈ ਤੇ ਇਸ ਵਿੱਚ ਬਹੁਤ ਸਾਰੀਆਂ ਅਜਿਹੀਆਂ ਚੀਜ਼ਾਂ ਹਨ ਜੋ ਸਾਨੂੰ ਲੱਗਦਾ ਹੈ ਕਿ ਤੁਸੀਂ ਪਸੰਦ ਕਰੋਗੇ। ਇੱਥੋਂ ਪ੍ਰਾਪਤ ਕਰੋ: vivaldi.com

ਵਿਵਾਲਡੀ ਨਾਲ ਆਪਣੇ ਮੋਬਾਇਲ ਅਤੇ ਟੈਬਲਟ 'ਤੇ ਆਪਣੀ ਬਰਾਉਜ਼ਿੰਗ ਨੂੰ ਅਗਲੇ ਪੱਧਰ 'ਤੇ ਲੈ ਜਾਓ। ਨਿੱਜੀ ਟੈਬ, ਵਿੱਚ ਬਣਿਆ ਮਸ਼ਹੂਰੀ ਰੋਕੂ ਅਤੇ ਨਵਾਂ ਅਨੁਵਾਦ ਫੀਚਰ ਤੁਹਾਡਾ ਦਿਲ ਜਿੱਤ ਲੈਣਗੇ।
ਅੱਪਡੇਟ ਕਰਨ ਦੀ ਤਾਰੀਖ
20 ਮਈ 2025

ਡਾਟਾ ਸੁਰੱਖਿਆ

ਸੁਰੱਖਿਆ ਇਸ ਗੱਲ ਨੂੰ ਸਮਝਣ ਨਾਲ ਸ਼ੁਰੂ ਹੁੰਦੀ ਹੈ ਕਿ ਵਿਕਾਸਕਾਰ ਵੱਲੋਂ ਤੁਹਾਡੇ ਡਾਟੇ ਨੂੰ ਕਿਸ ਤਰ੍ਹਾਂ ਇਕੱਤਰ ਅਤੇ ਸਾਂਝਾ ਕੀਤਾ ਜਾਂਦਾ ਹੈ। ਡਾਟਾ ਪਰਦੇਦਾਰੀ ਅਤੇ ਸੁਰੱਖਿਆ ਵਿਹਾਰ ਤੁਹਾਡੀ ਵਰਤੋਂ, ਖੇਤਰ ਅਤੇ ਉਮਰ ਦੇ ਮੁਤਾਬਕ ਵੱਖ-ਵੱਖ ਹੋ ਸਕਦੇ ਹਨ। ਵਿਕਾਸਕਾਰ ਵੱਲੋਂ ਇਸ ਜਾਣਕਾਰੀ ਨੂੰ ਮੁਹੱਈਆ ਕਰਵਾਇਆ ਗਿਆ ਹੈ ਅਤੇ ਉਸਦੇ ਵੱਲੋਂ ਸਮੇਂ ਦੇ ਨਾਲ ਇਸਨੂੰ ਅੱਪਡੇਟ ਕੀਤਾ ਜਾ ਸਕਦਾ ਹੈ।
ਤੀਜੀਆਂ ਧਿਰਾਂ ਨਾਲ ਕੋਈ ਡਾਟਾ ਸਾਂਝਾ ਨਹੀਂ ਕੀਤਾ ਜਾਵੇਗਾ
ਵਿਕਾਸਕਾਰਾਂ ਵੱਲੋਂ ਡਾਟੇ ਨੂੰ ਸਾਂਝਾ ਕਰਨ ਦੇ ਤਰੀਕੇ ਬਾਰੇ ਹੋਰ ਜਾਣੋ
ਕੋਈ ਡਾਟਾ ਇਕੱਤਰ ਨਹੀਂ ਕੀਤਾ ਗਿਆ
ਵਿਕਾਸਕਾਰਾਂ ਵੱਲੋਂ ਡਾਟੇ ਨੂੰ ਇਕੱਤਰ ਕਰਨ ਦੇ ਤਰੀਕੇ ਬਾਰੇ ਹੋਰ ਜਾਣੋ

ਰੇਟਿੰਗਾਂ ਅਤੇ ਸਮੀਖਿਆਵਾਂ

4.6
90 ਹਜ਼ਾਰ ਸਮੀਖਿਆਵਾਂ

ਨਵਾਂ ਕੀ ਹੈ

"Vivaldi 7.4 is here!
Fresh floating tabs, smarter search history controls, and new tab features that lets you to make the browser more personal than ever.
• Floating Tab Bar – cleaner, desktop-style tab design
• Reader View – just a tap away
• Search & Typed History controls
• Tab Switcher – choose grid or list view

Update now for a powerful refinement of your everyday browser experience"